ਅਸੀ ਆਮ ਤੌਰ ਤੇ ਇਹ ਗੱਲ ਆਖਦੇ ਹਾਂ, ਕਿ ਇਸ ਇਨਸਾਨ ਵਿੱਚ ਮਾੜੀਆਂ ਆਦਤਾਂ ਹਨ ਜਾਂ ਇਹ ਇਨਸਾਨ ਚੰਗੀਆਂ ਆਦਤਾਂ ਦਾ ਮਾਲਕ ਹੈ।ਆਦਤਾਂ ਜਨਮ ਤੋ ਨਹੀ ਹੁੰਦੀਆਂ ਇਹ ਸਾਨੂੰ ਸਾਡੇ ਆਲੇ -ਦੁਆਲੇ ਦੇ ਮਾਹੌਲ ਤੋ ਮਿਲਦੀਆਂ ਹਨ, ਜਾ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਦਤਾਂ ਨੂੰ ਅਸੀ ਆਪ ਹੀ ਚੁਣਦੇ ਹਾਂ।ਅਸੀਂ ਸਾਰੇ ਜਾਣਦੇ ਹਾਂ ਕਿ ਸਵੇਰੇ ਦੇਰ ਨਾਲ ਉੱਠਣਾ ਚੰਗੀ ਆਦਤ ਨਹੀ ਹੈ, ਸੈਰ ਨਾ ਕਰਨਾ ਸਿਹਤ ਲਈ ਮਾੜਾ ਹੈ। ਸਿਗਰਟ, ਬੀੜੀ, ਜਾਂ ਕਿਸੇ ਵੀ ਨਸੇ ਕਰਨ ਦੀ ਆਦਤmਸਿਹਤ ਲਈ ਚੰਗੀ ਨਹੀਂ ਹੈ, ਪਰ ਇਹ ਸਭ ਕੁੱਝ ਜਾਣਦੇ ਹੋਏ ਵੀ ਅਸੀ ਇਹ ਸਭ ਕੁੱਝ ਕਰਦੇ ਹਾਂ। ਸਿਆਣਿਆਂ ਦਾ ਕਹਿਣਾ ਹੈ ਕਿ ਕੋਈ ਵੀ ਆਦਤ 45 ਦਿਨਾਂ ਵਿੱਚ ਪੱਕ ਜਾਂਦੀ ਹੈ (ਚੰਗੀ ਜਾਂ ਮਾੜੀ)। ਕੁੱਝ ਆਦਤਾਂ ਜਿਵੇ ਰੋਟੀ ਹਜ਼ਮ ਕਰਨੀ, ਸਾਹ ਲੈਣਾ ਸ਼ਰੀਰ ਦੀਆਂ ਆਦਤਾਂ ਹਨ, ਪਰ ਸ਼ਰੀਰ ਨੂੰ ਬਾਹਰੀ ਤੋਰ ਤੇ ਸਾਫ਼ ਰੱਖਣਾ ਸਾਡੀ ਆਦਤਾਂ ਨਾਲ ਸਬੰਧਤ ਹੈ।ਇਵੇ ਹੀ ਜਿਹਨਾਂ ਨੂੰ ਬਚਪਨ ਤੋਂ ਸਕੂਲ ਦੇਰ ਨਾਲ ਜਾਣ ਦੀ ਆਦਤ ਪੈ ਜਾਵੇ, ਸਾਫ਼ ਸਫਾਈ ਨਾ ਰੱਖਣ ਦੀ ਆਦਤ, ਚੀਜ਼ਾਂ ਨੂੰ ਸੰਭਾਲ ਕੇ ਵਰਤਣ ਦੀ ਆਦਤ ਨਾ ਹੋਵੇ ਤਾਂ ਉਹਨਾਂ ਨੂੰ ਵੱਡੇ ਹੋਕੇ ਵੀ ਇਹਨਾਂ ਮਾੜੀਆ ਆਦਤਾਂ ਦੀ ਸੰਭਾਵਣਾ ਰਹਿੰਦੀ ਹੈ। ਚੰਗੀਆਂ ਜਾਂ ਮਾੜੀਆਂ ਆਦਤਾਂ ਸਾਡੇ ਆਪਣੇ ਹੱਥ ਹਨ। ਜਿੰਦਗੀ ਵਿੱਚ ਸਫਲ ਹੋਣ ਲਈ ਚੰਗੀਆਂ ਆਦਤਾਂ ਦੀ ਲੋੜ ਪੈਂਦੀ ਹੈ ਨਾਂ ਕਿ ਮਾੜੀਆਂ ਆਦਤਾਂ ਦੀ।
ਚੰਗੀ ਆਦਤ ਪਾਉਣੀ ਉੱਨੀ ਹੀ ਔਖੀ ਹੁੰਦੀ ਹੈ, ਜਿੰਨੀ ਕਿ ਭੈੜੀ ਆਦਤ ਛੱਡਣੀ।
ਇਸ ਲਈ ਸਾਨੂੰ ਆਪਣੀਆਂ ਆਦਤਾਂ ਨੂੰ ਬਚਪਨ ਵਿੱਚ ਹੀ ਸੁਧਾਰਨ ਦੀ ਲੋੜ ਹੈ ।ਚੀਜਾਂ ਨੂੰ ਸਹੀ ਜਗ੍ਹਾਂ ਤੇ ਰੱਖੋ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖੋ। ਇਸ ਵਿੱਚ ਵੱਡਿਆਂ ਦਾ ਬਹੁਤ ਵੱਡਾ ਯੋਗਦਾਨ ਹੈ। ਵੱਡਿਆਂ ਦੀ ਜਿੰਮੇਵਾਰੀ ਹੈ ਕਿ ਬੱਚਿਆਂ ਨੂੰ ਬਚਪਨ ਵਿੱਚ ਹੀ ਸਮਝਾਉਣ ਕੀ ਕਿਹੜੀ ਆਦਤ ਚੰਗੀ ਹੈ ਅਤੇ ਕਿਹੜੀ ਮਾੜੀ । ਅਜਿਹਾ ਕਰਨ ਨਾਲ ਹੀ ਬੱਚਿਆਂ ਨੂੰ ਜੀਵਨ ਵਿੱਚ ਸਫਲਤਾ ਮਿਲੇਗੀ ।
Harmeet Kaur, HOD-Punjabi